|| ੴ ਸਤਿਗੁਰ ਪ੍ਰਸਾਦਿ ॥

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥ ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥ ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥ ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥ {ਪੰਨਾ 1377}

                        ਅਰਥ


ਜਿਸ ਦਿਨ (ਜੀਵ-) ਇਸਤ੍ਰੀ ਵਿਆਹੀ ਜਾਇਗੀ, ਉਹ ਸਮਾ (ਪਹਿਲਾਂ ਹੀ) ਲਿਖਿਆ ਗਿਆ ਹੈ (ਭਾਵ, ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਮਾ ਮਿਥਿਆ ਜਾਂਦਾ ਹੈ) , ਮੌਤ ਦਾ ਫ਼ਰਿਸਤਾ ਜੋ ਕੰਨਾਂ ਨਾਲ ਸੁਣਿਆ ਹੀ ਹੋਇਆ ਸੀ, ਆ ਕੇ ਮੂੰਹ ਵਿਖਾਂਦਾ ਹੈ (ਭਾਵ, ਜਿਸ ਬਾਰੇ ਪਹਿਲਾਂ ਹੋਰਨਾਂ ਦੀ ਮੌਤ ਸਮੇ ਸੁਣਿਆ ਸੀ, ਹੁਣ ਉਸ ਜੀਵ-ਇਸਤ੍ਰੀ ਨੂੰ ਆ ਮੂੰਹ ਵਿਖਾਂਦਾ ਹੈ ਜਿਸ ਦੀ ਵਾਰੀ ਆ ਜਾਂਦੀ ਹੈ) ।

ਹੱਡਾਂ ਨੂੰ ਭੰਨ ਭੰਨ ਕੇ (ਭਾਵ, ਸਰੀਰ ਨੂੰ ਰੋਗ ਆਦਿਕ ਨਾਲ ਨਿਤਾਣਾ ਕਰ ਕੇ) ਵਿਚਾਰੀ ਜਿੰਦ (ਇਸ ਵਿਚੋਂ) ਕੱਢ ਲਈ ਜਾਂਦੀ ਹੈ। (ਹੇ ਭਾਈ!) ਜਿੰਦ ਨੂੰ (ਇਹ ਗੱਲ) ਸਮਝਾ ਕਿ (ਮੌਤ ਦਾ) ਇਹ ਮਿਥਿਆ ਹੋਇਆ ਸਮਾ ਟਲ ਨਹੀਂ ਸਕਦਾ। 

  

ਜਿੰਦ, ਮਾਨੋ, ਵਹੁਟੀ ਹੈ, ਮੌਤ (ਦਾ ਫ਼ਰਿਸਤਾ ਇਸ ਦਾ) ਲਾੜਾ ਹੈ (ਜਿੰਦ ਨੂੰ) ਵਿਆਹ ਕੇ ਜ਼ਰੂਰ ਲੈ ਜਾਇਗਾ, ਇਹ (ਕਾਂਇਆਂ ਜਿੰਦ ਨੂੰ) ਆਪਣੀ ਹੱਥੀਂ ਤੋਰ ਤੇ ਕਿਸ ਦੇ ਗਲ ਲੱਗੇਗੀ? (ਭਾਵ ਨਿਆਸਰੀ ਹੋ ਜਾਇਗੀ) ।

ਹੇ ਫਰੀਦ! ਤੂੰ ਕਦੇ 'ਪੁਲ ਸਿਰਾਤ' ਦਾ ਨਾਮ ਨਹੀਂ ਸੁਣਿਆ ਜੋ ਵਾਲ ਤੋਂ ਭੀ ਬਰੀਕ ਹੈ? ਕੰਨੀਂ ਵਾਜਾਂ ਪੈਂਦਿਆਂ ਭੀ ਆਪਣੇ ਆਪ ਨੂੰ ਲੁਟਾਈ ਨਾ ਜਾਹ (ਭਾਵ, ਜਗਤ ਵਿਚ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ, ਇਸ ਵਿਚੋਂ ਸਹੀ ਸਲਾਮਤਿ ਪਾਰ ਲੰਘਣ ਲਈ 'ਦਰਵੇਸ਼ੀ', ਮਾਨੋ, ਇਕ ਪੁਲ ਹੈ, ਜੋ ਹੈ ਬਹੁਤ ਸੌੜਾ ਤੇ ਬਾਰੀਕ, ਭਾਵ, ਦਰਵੇਸ਼ੀ ਕਮਾਣੀ ਬੜੀ ਹੀ ਔਖੀ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ। ਹੇ ਭਾਈ! ਧਰਮ-ਪੁਸਤਕਾਂ ਦੀ ਰਾਹੀਂ ਗੁਰੂ-ਪੈਗ਼ੰਬਰ ਤੈਨੂੰ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰੇ ਤੋਂ ਬਚਣ ਲਈ ਵਾਜਾਂ ਮਾਰ ਰਹੇ ਹਨ; ਧਿਆਨ ਨਾਲ ਸੁਣ ਤੇ ਜੀਵਨ ਅਜ਼ਾਈਂ ਨਾਹ ਗਵਾ) ।1। 

ਜੇ ਤੁਸੀਂ ਪੋਸਟ ਪਸੰਦ ਕਰਦੇ ਹੋ, ਤਾਂ ਸ਼ੇਅਰ ਕਰੋ ਅਤੇ ਫਾਲੋ ਕਰੋ ਕਮੈਂਟ ਕਰੋ

                          ਤੁਹਾਡਾ ਧੰਨਵਾਦ

-------------------------------------------------------------------------------------------

                ||ੴ सतिगुर प्रसादि ॥

  

जितु दिहाड़ै धन वरी साहे लए लिखाइ ॥ मलकु जि कंनी सुणीदा मुहु देखाले आइ ॥ जिंदु निमाणी कढीऐ हडा कू कड़काइ ॥ साहे लिखे न चलनी जिंदू कूं समझाइ ॥ जिंदु वहुटी मरणु वरु लै जासी परणाइ ॥ आपण हथी जोलि कै कै गलि लगै धाइ ॥ वालहु निकी पुरसलात कंनी न सुणी आइ ॥ फरीदा किड़ी पवंदीई खड़ा न आपु मुहाइ ॥१॥

                  अर्थ


जिस दिन (जीव-) स्त्री ब्याही जाएगी, वह समय (पहले ही) लिखा गया है (भाव, जीव के जगत में आने से पहले ही इसकी मौत का समय मिथा जाता है), मौत का फरिश्ता जो कानों से सुना ही हुआ था, आ के मुँह दिखाता है (भाव, जिसके बारे में पहले औरों की मौत के समय सुना था, अब वह जीव-स्त्री को आ के मुँह दिखाता है जिसकी वारी आ जाती है)।

हड्डियों को तोड़-तोड़ के (भाव, शरीर को रोग आदि से शिथिल कर के) बेचारी जीवात्मा (इसमें से) निकाल ली जाती है। (हे भाई!) जिंद को (ये बात) समझा कि (मौत का) ये निहित समय टल नहीं सकता।


 

जीवात्मा, मानो, दुल्हन है, मौत (का फरिश्ता इसका) दूल्हा है (जीवात्मा को) ब्याह के अवश्य ले जाएगा, यह (काया जीवात्मा को) अपने हाथों से विदा करके किसके गले लगेगी? (भाव, निआसरी हो जाएगी)।

हे फरीद! तूने कभी ‘पुल सिरात’ का नाम नहीं सुना जो बाल से भी बारीक है? कानों में आवाजें पड़ने पर भी अपने आप को लुटाए ना जा (भाव, जगत में समुंदर है जिसमें विकारों की लहरें उठ रही हैं, इसमें से सही सलामत पार लांघने के लिए ‘दरवेशी’, मानो, एक पुल है, जो है बहुत ही सँकरा और बारीक, अर्थात, दरवेशी कमानी बहुत कठिन है, पर दुनिया के विकारों से बचने के लिए रास्ता सिर्फ यही है। हे भाई! धर्म-पुस्तकों के द्वारा गुरु-पैग़ंबर तुझे विकारों की लहरों के खतरों से बचाने के लिए आवाजें मार रहे हैं; ध्यान से सुन और जीवन को व्यर्थ ना गवा)।1।

 आज का यह पोस्ट अच्छा लगे तो शेयर और फॉलो जरूर करें

            धन्यवाद

-----------------------------------------------------------------------------------------------------

 
      ||  ik-oaNkaar satgur parsaad. ||

 

jit dihaarhai Dhan varee saahay la-ay likhaa-ay.

 malak je kannee suneedaa muhu daykhaalay aa-ay.

 jind nimaanee kadhee-ai hadaa koo karhkaa-ay.

 saahay likhay na chalnee jindoo kooN samjhaa-ay.

 jind vahutee maran var lai jaasee parnaa-ay.

 aapan hathee jol kai kai gal lagai Dhaa-ay. 

vaalahu nikee puraslaat kannee na sunee aa-ay.

 fareedaa kirhee pavaNdee-ee kharhaa na aap muhaa-ay. ||1||

                   Meaning 


The day of the bride's wedding is pre-ordained. On that day, the Messenger of Death, of whom she had only heard, comes and shows its face. 

 It breaks the bones of the body and pulls the helpless soul out. That pre-ordained time of marriage cannot be avoided. Explain this to your soul. 

 


 soul is the bride, and death is the groom. He will marry her and take her away. After the body sends her away with its own hands, whose neck will it embrace? The bridge to hell is narrower than a hair; 

haven't you heard of it with your ears? Fareed, the call has come; be careful now - don't let yourself be robbed. ||1|| 


If you like this post today, then do share and follow

 Thank you